ਅਸਮਾਨਾਂ 'ਤੇ ਬੱਦਲ ਆਏ

ਅਸਮਾਨਾਂ 'ਤੇ ਬੱਦਲ ਆਏ,

ਮਸਤਾਇਆ ਜੱਗ ਸਾਰਾ ।

ਏਸ ਵੇਲੇ ਮੈਅਖ਼ਾਨੇ ਬਾਝੋਂ,

ਦੇਵੇ ਕੌਣ ਸਹਾਰਾ ।

ਕੀ ਸਮਝੇ ਇਹ ਮੁਫ਼ਤੀ ਮੇਰੇ

ਹੱਡਾਂ ਦੀ ਕੜਕਾਈ,

ਮੈਅਖ਼ਾਨੇ ਦੇ ਦਰ ਖੋਲ੍ਹਣ ਲਈ,

ਦਿੱਤਾ ਰੱਬ ਇਸ਼ਾਰਾ ।

 

📝 ਸੋਧ ਲਈ ਭੇਜੋ