ਬੱਦਲਾਂ ਦੇ ਅਕਾਰਾਂ ਨੂੰ
ਫੜ੍ਹਿਆ ਨਹੀਂ ਜਾ ਸਕਦਾ
ਨਾ ਹੀ ਸਤਰੰਗੀ ਪੀਂਘ 'ਤੇ
ਝੂਟਿਆ ਜਾਂਦੈ,
ਤਾਰੇ ਤੋੜਨਾ
ਗੱਲਾਂ ਹੀ ਨੇ ਬੱਸ,
ਚੰਨ ਦੀ ਚਾਨਣੀ ਨਾਲ
ਨਾਤ੍ਹਾ ਨਹੀ ਜਾਂਦਾ
ਨਾ ਹੀ ਤੱਕਿਆ ਜਾਂਦੈ
ਸੂਰਜ ਨੂੰ ਨਜ਼ਰ ਭਰ ਕੇ,
ਉੱਪਰ ਵਾਲਾ
ਭਾਵੇਂ ਆਗਿਆ ਵੀ ਦੇ ਦੇਵੇ
ਤਾਂ ਵੀ ਅਸਮਾਨ ਦੇ ਵਿਹੜੇ ਵਿੱਚ
ਕਿੱਥੇ ਨੱਚਿਆ ਜਾਂਦੈ।