ਮੈਂ ਪਰਦੇ ਪਾਉਦਾ ਆਇਆ ਹਾਂ, ਹਰ ਵਾਰੀ ਤੇਰੀਆਂ ਭੂਲਾਂ ਤੇ॥

ਤੂੰ ਲੱਖ ਅਜਾਤੀਆਂ ਕਰ ਭਾਵੇ, ਮੈਂ ਟੱਕਰੂੰ ਖੜਾ ਅਸੂਲਾਂ ਤੇ॥

ਤੂੰ ਕਲੈਵਰ ਦੱਸਦਾਂ ਖੁਦ ਨੂੰ ਉਏ, ਏ ਕਿੱਡਾ ਵੱਡਾ ਭਰਮ ਤੇਰਾ

ਮੈਂ ਰੌਂਡੱਪ ਕਰਕੇ ਰੱਖਦਾ ਹਾਂ, ਏਹੋ ਜਿਹੀਆਂ ਊਲ ਜਲੂਲਾਂ ਤੇ॥

ਦੀਵੇ ਨਾਲ ਮੱਠੀ ਪੈਦੀ ਨਈ, ਸੂਰਜ ਦੀ ਤਿੱਖੀ ਲੋਅ ਸੱਤਿਆ

ਕੋਈ ਨੀਂ ਫਾਇਦਾ ਤੇਲ ਦੀਆਂ, ਐਵੇਂ ਪਚਕਾਰੀਆਂ ਛੱਡਣ ਦਾ॥

ਉਮਰ ਗਾਲ੍ਹਣੀ ਪੈਦੀ ਨਿੱਕਿਆ, ਮਿਲਦੇ ਐਵੇ ਤੁਜਰਬੇ ਨਈ

ਬਾਪ ਤੇ ਅਕਸਰ ਬਾਪ ਹੁੰਦਾ, ਕੀ ਫਾਇਦਾ ਅੱਖਾਂ ਕੱਡਣ ਦਾ॥

📝 ਸੋਧ ਲਈ ਭੇਜੋ