ਉਹ ਜਾਣਦੀ ਹੈ
ਅਸੂਲਾਂ ਦੀ
ਕੋਈ ਕਦਰ ਨਹੀਂ ਕਰਦਾ
ਹੁਣ ਉਹ ਵੀ
ਜਿਉਂਦੇ ਜੀ ਮਰਨਾ ਨਹੀਂ
ਚਾਹੁੰਦੀ
ਅਸੂਲਾਂ ਨੂੰ ਕਿੱਲੀ ਟੰਗਕੇ
ਆਪਣੇ ਆਪ ਨੂੰ
ਦੇਖਣਾ ਚਾਹੁੰਦੀ ਹੈ
ਜੀ ਭਰ ਕੇ
ਜੀਉਣਾ ਚਾਹੁੰਦੀ ਹੈ ਆਪਣੀ
ਜ਼ਿੰਦਗੀ
ਪਰ
ਉਹ ਬਹੁਤ ਵਫ਼ਾਦਾਰ ਵੀ ਹੈ
ਤੇ ਅਸੂਲਾਂ ਵਾਲੀ ਵੀ
ਇਛਾਵਾਂ ਅਸੂਲਾਂ ਤੇ
ਹਾਵੀ ਹਨ
ਹੁਣ
ਉਹ ਅਸੂਲ ਪਾਲੇਗੀ ਤੇ
ਇਛਾਵਾਂ
ਦਾ ਗਲਾ ਘੁੱਟੇਗੀ
ਕਿਉਂਕਿ
ਉਹ ਆਪਣੀ ਹੀ ਨਜ਼ਰ ਵਿੱਚ
ਗਿਰਨਾ ਨਹੀਂ ਚਾਹੁੰਦੀ।