ਪਿਤਾ ਪ੍ਰਦੇਸ ਚਲਿਆ ਹੈ

ਮਾਂ ਦੋ ਅਟੈਚੀ ਕੱਢ ਲਿਆਉਂਦੀ ਹੈ 

ਇੱਕ ਵਿੱਚ

ਪਿਤਾ ਦੇ ਕੱਪੜੇ

ਤੈਹਾਂ ਲਾ ਕੇ ਪਾ ਦੇਂਦੀ

ਦੂਜੇ ਵਿੱਚ

ਸਾਂਭ ਕੇ ਰੱਖ ਦੇਂਦੀ ਹੈ

ਅਪਣੇ ਗੂੜ੍ਹੇ ਰੰਗ ਦੇ ਸੂਟ

ਤੇ ਗੋਟੇ ਵਾਲੀਆਂ ਚੁੰਨੀਆਂ।

‘ਬਾਹਰ’ ਹੀ ਨਹੀਂ

ਧੁਰ-ਅੰਦਰ ਤੱਕ

ਫੈਲੇ ਹੁੰਦੇ ਨੇ 

ਪ੍ਰਦੇਸ ਦੇ ਅਰਥ ।

📝 ਸੋਧ ਲਈ ਭੇਜੋ