ਗੱਲ ਹੋਠਾਂ 'ਤੇ ਆ ਕੇ ਮਰ ਗਈ।

ਉਹ ਇੰਝ ਆਤਮਹੱਤਿਆ ਕਰ ਗਈ।

ਤੇਰੇ ਮੇਰੇ ਹੋਣ ਦੀ ਗਾਥਾ,

ਲੋਕਾਂ ਦੇ ਮੂੰਹ ਚੁੱਪ ਹੈ ਧਰ ਗਈ।

ਹੁਣ ਇਹ ਦਿਲ ਸਾਜ਼ਗਾਰ ਨਹੀਂ ਹੈ।

ਰਿਹਾ ਕਿਸੇ 'ਤੇ ਵੀ ਇਤਬਾਰ ਨਹੀਂ।

ਕੀ ਸ਼ੁਦਾ ਜਿਹਾ ਹੈ ਛਾ ਗਿਆ,

ਇੱਕ ਬੱਦਲੀ ਦਰਿਆ 'ਤੇ ਵਰ ਗਈ।

ਇੱਕ ਗੂੜ ਅਰਥ ਹੈ ਸ਼ਬਦ ਦਾ।

ਉਸ ਪੱਲਾ ਫੜ੍ਹਿਆ ਅਦਬ ਦਾ।

ਫਿਰ ਪੱਲਾ ਛੱਡਦੇ ਮਜ਼੍ਹਬ ਦਾ,

ਪਈ ਇਸ਼ਕ ਦੇ ਰਾਹ ਤੇ ਤਰ ਗਈ।

ਉਹ ਕਿਹੜਾ ਜ਼ਾਲਮ ਰਾਜ ਸੀ।

ਜੋ ਭਰਦਾ ਨਾ ਪਰਵਾਜ਼ ਸੀ।

ਸੁਣੀ ਇੱਕੋ ਇੱਕ ਆਵਾਜ਼ ਸੀ,

ਜਿੰਦ ਆਪੇ ਹੱਥੋਂ ਹਰ ਗਈ।

📝 ਸੋਧ ਲਈ ਭੇਜੋ