ਅਤੇ ਹੁੰਡਰੀ ਰੱਬ ਨ ਮਿਲੇ ਕਦਾਂਹੀ

ਅਤੇ ਹੁੰਡਰੀ ਰੱਬ ਨ ਮਿਲੇ ਕਦਾਂਹੀ, ਜੇ ਲਖ ਜਤਨ ਕਰੀਵਨ ।

ਮੁਰਸ਼ਦ ਬਿਨ ਕਾਮਲ ਦੇ ਬਾਝੋਂ, ਅਸਮਾਨ ਪਾਟੇ ਕਿਉਂ ਸੀਵਨ ।

ਸਿਰ ਦੇਵਨ ਤੇ ਮਨ ਨੂੰ ਸੌਂਪਣ, ਉਹ ਆਬਹਯਾਤੀ ਪੀਵਨ ।

ਸੰਤਰੇਣ ਉਹ ਮਿਲਨ ਅਸਾਨੂੰ, ਸਾਡੀਆਂ ਅੱਖੀਆਂ ਠੰਢੀਆਂ ਥੀਵਨ ।

📝 ਸੋਧ ਲਈ ਭੇਜੋ