ਅਤੇ ਜੇ ਸਾਈਂ ਨੂੰ ਮਿਲਿਆ ਲੋੜੇਂ

ਅਤੇ ਜੇ ਸਾਈਂ ਨੂੰ ਮਿਲਿਆ ਲੋੜੇਂ, ਤਾਂ ਪੱਲਾ ਪਕੜ ਫ਼ਕੀਰਾਂ ।

ਛਡੇ ਖਾਹਿਸ਼ ਤਾਂ ਲਹੇਂ ਅਸਾਇਸ਼, ਚੁਕ ਪਵਨੀ ਤਦਬੀਰਾਂ ।

ਜਿ ਦਿਲ ਖਾਲੀ ਤਾਂ ਹੋਵੀ ਖੁਸ਼ਹਾਲੀ, ਤੇਰੀਆਂ ਮਾਫ ਹੋਵਨ ਤਕਸੀਰਾਂ ।

ਸੰਤਰੇਣ ਜਿਨ੍ਹਾਂ ਖੁਸ਼ੀ ਰੱਬਾਣੀ, ਉਨ੍ਹਾਂ ਪਾਈਆਂ ਖਾਸ ਜਗੀਰਾਂ ।

📝 ਸੋਧ ਲਈ ਭੇਜੋ