ਅੱਥਰੂ ਬਣ ਕੇ ਵੀ ਆਇਆਂ ਨੂੰ

ਅੱਥਰੂ ਬਣ ਕੇ ਵੀ ਆਇਆਂ ਨੂੰ

ਸਤ ਬਿਸਮਿੱਲਾ ਜੀ ਆਇਆਂ ਨੂੰ 

ਅੰਮ੍ਰਿਤ ਰੁੱਤ ਦੇ ਜ਼ਹਿਰ ਵੀ ਹੋਏ 

ਮੈਂ ਜਾਣਾ ਏ ਪੀ ਆਇਆਂ ਨੂੰ 

ਜੇ ਦੁੱਖ ਵੀ ਸਨ ਤੇ ਆ ਜਾਂਦੇ 

ਮੈਂ ਕੀ ਕਹਿਣਾ ਸੀ ਆਇਆਂ ਨੂੰ 

ਦੱਸ ਦਿਲਾ ਤੂੰ ਕਹਿ ਵੀ ਲਏਂਗਾ 

ਜੋ ਜੋ ਕਹਿਣਾ ਈ ਆਇਆਂ ਨੂੰ 

ਘੁੰਡ ਦੇ ਉਹਲੇ ਚੰਨ ਭਖਾ ਕੇ 

ਤੜਕ ਤੇ ਨਾ ਤੜਕੀ ਆਇਆਂ ਨੂੰ

ਮਾਪੇ ਬੁੱਝ ਲੈਂਦੇ ਨੇ ਆਪੇ 

ਨਾ ਵੀ ਦੱਸੇ ਧੀ ਆਇਆਂ ਨੂੰ

ਵੰਡ ਨੇ ‘ਸੰਧੂ’ ਮੁੜ ਮੁੜ ਵੰਡਿਆ

ਵੰਡ ਵਿਚ ਵੰਡ ਵੰਡੀ ਆਇਆਂ ਨੂੰ

📝 ਸੋਧ ਲਈ ਭੇਜੋ