ਅਉਗੁਣਆਰੀ ਨੂੰ ਕੋਇ ਗੁਣ ਨਾਹੀ

ਅਉਗੁਣਆਰੀ ਨੂੰ ਕੋਇ ਗੁਣ ਨਾਹੀ,

ਕੀ ਅਰਜ ਕਰਾਂ ਦੀਦਾਰ ਦੀ ।੧।ਰਹਾਉ।

ਪਲਕ ਬਹਾਰੀ ਝਾੜੂ ਦੇਵੈ,

ਚੂਹੜੀ ਹਾਂ ਦਰਬਾਰ ਦੀ ।੧।

ਆਪ ਘੋਲੀ ਸਭ ਪਾਰਾ ਘੋਲੀ,

ਸਿਰ ਘਰਿ ਤੈਥੋਂ ਵਾਰਦੀ ।੨।

ਸ਼ਾਹ ਮੁਰਾਦ ਜੇ ਇਕ ਝਾਤੀ ਪਾਏਂ,

ਜਾਨ ਸ਼ਰੀਨੀ ਤਾਰਦੀ ।੩।

(ਰਾਗ ਰਾਮਕਲੀ)

📝 ਸੋਧ ਲਈ ਭੇਜੋ