ਔਂਤਰਿਆਂ ਨੂੰ ਵਾਜਾਂ ਮਾਰਾਂ 

ਕਿਧਰ ਗਏ ਓ

ਬਾਝ ਤੁਹਾਡੇ ਬਹੁਤ ਉਜਾੜਾਂ 

ਕਿਧਰ ਗਏ ਓ

ਔਂਤਰੀਏ ਤੇਰੀ ਕੁਖ ਵਿਚ 

ਮੈਂ ਬਾਲਕ ਬਣ ਬਹਿਣਾ 

ਹੋਰ ਤਾਂ ਮੈਨੂੰ ਕਿਤੇ ਨ ਠਾਹਰਾਂ 

ਕਿਧਰ ਗਏ ਓ

ਮੇਰੀ ਖ਼ਾਤਰ ਸੁੰਞਾ ਘਰ 

ਖੁੱਲ੍ਹੇ ਤਾਂ ਖੁੱਲ੍ਹੇ

ਹੋਰ ਤਾਂ ਬੱਜਰ ਬੰਦ ਕਿਵਾੜਾਂ

ਕਿਧਰ ਗਏ ਓ

ਜੋ ਨਗ਼ਮਾ ਵੀ ਗਾਇਆ 

ਮੌਤ ਪਿਆਂ ਲਈ ਗਾਇਆ 

ਮੌਤ ਪੈਣਿਆਂ ਮੋੜ ਮੁਹਾਰਾਂ 

ਕਿਧਰ ਗਏ ਓ

📝 ਸੋਧ ਲਈ ਭੇਜੋ