ਔਰਤ ਲਈ ਮਰਦ 

ਸੰਘਣੀ ਛਾਂ ਹੁੰਦਾ 

 ਹਮੇਸ਼ਾਂ ਉਸਦੀ ਛਾਂ ਹੇਠ 

ਮਨ ਰਹਿਣਾ ਲੋਚਦੈ। 

ਜੇ ਕਿਰ ਜਾਣ ਪੱਤੇ 

ਚੁਭਣ ਲੱਗੇ ਧੁੱਪ 

ਵਿਰਲਾਂ ਵਿਚੋਂ 

ਸਮਝ ਜਾਂਦੀ 

ਥਾਂ ਬਣ ਰਹੀ ਕਿਸੇ ਤੀਜੇ ਦੀ। 

ਜਾਣਦੀ 

ਦਿਲ ਦੀ ਗਹਿਰਾਈ ਵਿਚ 

ਇਹ ਵਿਰਲ 

ਉਸ ਆਪ ਬਣਾਈ

ਕੋਸ਼ਿਸ਼ ਨਹੀਂ ਕਰਦੀ ਭਰਨ ਦੀ

ਹੋਰ ਦੂਰ ਹੋ ਜਾਂਦੀ

ਸਿਰ ਚੜ੍ਹ ਅਹਮ ਦੇ

ਹੁਣ ਧੁੱਪ ਸਿੱਧੀ 

ਸਿਰ ਤੇ ਆ ਗਈ 

ਇਸ ਤਰਾਂ ਹੀ ਤਿੜਕਦੇ ਨੇ ਰਿਸ਼ਤੇ

ਜੇ ਟੁੱਟਿਆਂ ਨੂੰ ਨਾ ਜੋੜੀਏ

ਪਿਆਰ ਨਾਲ। 

ਚੱਲ ! ਟੁੱਟਣੋਂ ਬਚੀਏ। 

📝 ਸੋਧ ਲਈ ਭੇਜੋ