ਔਰਤ ਤੇ ਜ਼ਮੀਨ

ਆਦਮੀ 

ਸਿਰਫ਼ ਇੱਛਾਵਾਂ ਦਾ 

ਵਫਾਦਾਰ ਹੁੰਦਾ ਹੈ 

ਭਟਕਦਾ ਰਹਿੰਦਾ ਹੈ 

ਸਰੀਰ ਵਿੱਚ 

ਮਾਣਦਾ ਹੈ ਖੁਸ਼ਬੋ ਭੌਰੇ ਵਾਂਗ 

ਕਦੇ ਇਸ ਫੁੱਲ ਤੇ 

ਕਦੇ ਉਸ ਤੇ 

ਪਰਾਗ ਹੀ ਤਾਂ ਚਾਹੀਦਾ ਹੈ

ਔਰਤ ਧਰਤੀ ਵਾਂਗ ਹੁੰਦੀ

ਠੇਕੇ ਤੇ ਲਵੋ, 

ਅੱਧ ਤੇ

ਭਾਵੇ ਆਪ ਬੀਜ ਲਵੋ

ਉਸਨੇ ਹਰ ਹਾਲ 

ਕੁੱਖ ਹਰੀ ਕਰਨੀ

ਫਸਲ ਦੀ ਤਰਾਂ 

ਦੇਣਾ ਤੁਹਾਡਾ ਅੰਸ਼। 

ਫਿਤਰਤ ਨਹੀਂ ਬਦਲੀ 

ਸਦੀ ਦਰ ਸਦੀ 

ਏਹੀ ਹੋਇਆ 

ਮਰਦ ਦੇ ਬੀਜ ਤੋਂ ਔਰਤ ਨੇ

ਰੁੱਖ ਪੈਦਾ ਕੀਤੇ

ਜੀਵਨ ਦੇ ਕੇ 

ਬੇਅੰਤ ਦੁੱਖ ਸਹੇ

ਕਦੇ ਪਤਨੀ 

ਕਦੇ ਪ੍ਰੇਮਿਕਾ 

ਕਦੇ  ਬਦਚਲਨ

ਰੂਪ ਹੀ ਬਦਲੇ

ਕਰਮ ਨਹੀਂ 

📝 ਸੋਧ ਲਈ ਭੇਜੋ