ਜਦ ਕਦੇ 

ਔੜ ਲਗਦੀ 

ਗੁੱਡੀਆਂ-ਪਟੋਲਿਆਂ ਨਾਲ 

ਖੇਡਦੀ ਨੂੰ

ਪਿਤਾ ਅਵਾਜ਼ ਮਾਰਦਾ

ਮੀਂਹ ਵਾਸਤੇ

ਗੁੱਡੀ ਫੂਕਣ ਨੂੰ ਆਖਦਾ। 

ਸਹੇਲੀਆਂ ਨੂੰ 

ਨਾਲ ਲੈ

ਮੈਂ ਸਿਖਰ ਦੁਪਹਿਰੇ

ਤੱਪੜਾਂ ਵਿੱਚ

ਗੁੱਡੀ ਫੂਕ ਆਉਂਦੀ

ਮਾਯੂਸ ਹੋਈ 

ਬੈਠੀ ਨੂੰ ਵੇਖ

ਮਾਂ ਰੰਗ-ਬਰੰਗੀਆਂ ਲੀਰਾਂ ਦੀ

ਨਵੀਂ ਗੁੱਡੀ 

ਬਣਾ ਦੇਦੀ।

ਉਸ ਨਾਲ ਖੇਡਦਿਆਂ

ਮੈਂ ਡਰਦੀ ਰਹਿੰਦੀ

ਕਿ ਜੇ ਕਿਧਰੇ

ਅਗਲੇ ਵਰ੍ਹੇ

ਫੇਰ ਮੀਂਹ ਨਾ ਪਿਆ ਤਾਂ ...।

📝 ਸੋਧ ਲਈ ਭੇਜੋ