ਅਵਾਜ਼ਾਰ ਬੇਜ਼ਾਰ ਹੈ ਹੋਸ਼ ਕਰਦਾ

ਅਵਾਜ਼ਾਰ ਬੇਜ਼ਾਰ ਹੈ ਹੋਸ਼ ਕਰਦਾ,

ਸਾਨੂੰ ਰਹਿਣ ਦੇ ਸਦਾ ਬੇ-ਹੋਸ਼ ਮੁੱਲਾਂ ।

ਚਖ਼ਚਖ਼ ਬੰਦ ਕਰ ਅਸਾਂ ਹੈ ਆਪ ਮੰਗਣੀ,

ਸਾਕੀ ਪਾਕ ਤੇ ਸਾਫ਼ ਨਿਰਦੋਸ਼ ਮੁੱਲਾਂ ।

ਫੰਦਾ ਫ਼ਿਕਰ ਦਾ ਜਜ਼ਬੇ ਦਾ ਗਲਾ ਘੁੱਟੇ,

ਜਦੋਂ ਆ ਜਾਈਏ ਵਿਚ ਹੋਸ਼ ਮੁੱਲਾਂ ।

ਕਦੇ ਵੇਲਾ ਕੁਵੇਲਾ 'ਤੇ ਵੇਖਿਆ ਕਰ,

ਕਿਸੇ ਵੇਲੇ 'ਤੇ ਰਹੋ ਖ਼ਮੋਸ਼ ਮੁੱਲਾਂ ।

📝 ਸੋਧ ਲਈ ਭੇਜੋ