ਅਬਦੀ ਏ ਅੱਖ ਦਾ ਨਮ ਮੇਰਾ

ਅਬਦੀ ਏ ਅੱਖ ਦਾ ਨਮ ਮੇਰਾ

ਜਾਨੀ   ਮੌਸਮ - ਮੌਸਮ  ਮੇਰਾ

ਸਾਰੰਗੀ  ਦੀ  ਕੂਕ  ਏ  ਮੇਰੀ

ਕਲੀ ਕਲੀ ਵਿਚ ਮਾਤਮ ਮੇਰਾ

ਮੈਂ  ਹਾਂ  ਨਦੀ  ਗੁਆਚੀ  ਹੋਈ

ਕਦੇ ਨਾ ਹੋਇਆ ਸੰਗਮ ਮੇਰਾ

ਮੇਰੀ  ਧੜਕਣ ਬੁਝਦਾ  ਦੀਵਾ

ਸਾਹਾਂ  ਦਾ  ਸੁਰ  ਮੱਧਮ  ਮੇਰਾ

ਮੇਰਾ  ਚੇਤਾ  ਕਿਸ   ਨੂੰ  ਬਾਕੀ

ਕਿਸ ਨੂੰ ਆਖਾਂ ਮਹਿਰਮ ਮੇਰਾ

📝 ਸੋਧ ਲਈ ਭੇਜੋ