ਡਰ ਲੱਗਦਾ ਮੈਨੂੰ ਬੋਲਣ ਤੋ
ਬੜੇ ਜ਼ੇਲਾਂ ਦੇ ਵਿੱਚ ਡੱਕੇ ਨੇ
ਖਾਕੀ ਬਾਰੇ ਬੋਲਣ ਤੇ
ਬੜੇ ਸੂਰਜ ਤੋ ਪਹਿਲਾਂ ਚੱਕੇ ਨੇ
ਇਨਸਾਨੀਅਤ ਇਨ੍ਹਾਂ ਵਿਚ ਮਰ ਗਈ ਏ
ਚੰਦ ਸਿੱਕਿਆਂ ਦੇ ਇਹ ਸੱਕੇ ਨੇ
ਇਨਕਲਾਬੀ ਆਵਾਜ਼ਾਂ ਨੱਪਣ ਲਈ
ਸਰਕਾਰ ਨੇ ਗੁੰਡੇ ਰੱਖੇ ਨੇ
ਧੀਆਂ ਮਾਵਾਂ ਨਾਲ ਕਰ ਬਲਾਤਕਾਰ
ਵਾਲ ਹੋ ਗਏ ਇਨ੍ਹਾਂ ਦੇ ਕੱਕੇ ਨੇ
ਨੌਜਵਾਨ ਪੰਜਾਬੀਆਂ ਦੇ ੮੪ ਵਿੱਚ
ਇਨ੍ਹਾਂ ਦੈਂਤਾਂ ਮਾਰੇ ਫੱਕੇ ਨੇ
ਅੱਜ ਵੀ ਆਵਾਜ਼ਾਂ ਨੱਪਦੇ ਨੇ
ਸਰਕਾਰ ਦੇ ਪੀਲੇ ਪੱਕੇ ਨੇ