ਬਾਗ਼ ਅੰਬਾਂ ਦੇ ਸੰਘਣੇ

ਬਾਗ਼ ਅੰਬਾਂ ਦੇ ਸੰਘਣੇ ਸੋਹਣੇ

ਲੱਗਦੇ ਥਾਂਹੋ ਥਾਂਹੀਂ,

ਵਿੱਚ ਪਿੜ੍ਹਾਂ ਦੇ ਰੁੱਖ ਖਲੋਤੇ

ਫੱਬਦੇ ਰਾਹੋ ਰਾਹੀਂ,

ਪਿੜਾਂ ਤੋਂ ਦੀ ਰਸਤੇ ਗੁਜ਼ਰਨ

ਚੜ੍ਹਦੇ ਢਾਹੋ ਢਾਹੀਂ,

ਸ਼ਾਮਾਂ ਢਲਕੇ ਲਾਲ ਰੰਗੇਵਣ

ਦਰਿਆ ਮਲਾਹ ਮਲਾਹੀਂ,

ਮੈਰੇ ਰੋਹੀਆਂ ਨਾਲੇ ਰਲ਼ੇ ਤੇ

ਫਰਕ ਰਹੇ ਕੋ ਨਾਂਹੀਂ,

ਮਹਿਬੂਬ ਡੀਕਣ ਸ਼ਾਮਾਂ ਕਲਮਾਂ

ਟੁੱਟਕੇ ਹੱਥੋਂ ਬਾਂਹੀਂ,

ਚੋਆਂ ਖੂਹਾਂ ਦੀ ਧਰਤ ਸੋਹੰਦੜੀ

ਰੋਣ ਕੁਦੇਸੇ ਤਾਂਹੀਂ॥

📝 ਸੋਧ ਲਈ ਭੇਜੋ