ਬਾਜਰੇ ਦਾ ਸਿੱਟਾ

ਬਾਜਰੇ ਦਾ ਸਿੱਟਾ ਉੱਤੇ ਬੂਰ ਚਿੱਟਾ ਚਿੱਟਾ

ਵਿਚ ਪੈਂਦਾ ਜਾਂਦਾ ਦਾਣਾ

ਬਾਜਰੇ ਦਾ ਦਾਣਾ, ਦਾਣਾ ਮੋਤੀ ਬਣ ਜਾਣਾ

ਬਾਜਰੇ ਦੀ ਰੋਟੀ ਨਾਲੇ ਭਾਰੀ ਨਾਲੇ ਮੋਟੀ, ਲਾ ਕੇ ਮਖਣੀ ਪਕਾਈ ਦੀ

ਖਾ ਕੇ ਹਿੱਕ ਚੌੜੀ ਹੁੰਦੀ ਜਾਂਦੀ ਮੇਰੇ ਮਾਹੀ ਦੀ

ਬਾਜਰੇ ਦਾ ਸਿੱਟਾ ..............................

ਬਾਜਰੇ ਦਾ ਖੇਤ, ਉੱਤੇ ਸੋਨਾ ਥੱਲੇ ਰੇਤ, ਵਿਚ ਡੋਲ੍ਹਿਆ ਪਸੀਨਾ

ਤੇਰਾ ਮੇਰਾ ਲੇਖਾ ਕਦੇ ਦੂਣਾ, ਕਦੇ ਤੀਣਾ

ਬਾਜਰੇ ਦਾ ਸਿੱਟਾ ..............................

ਬਾਜਰੇ ਦਾ ਬੂਰ, ਦੇਖ ਚੜਦਾ ਸਰੂਰ, ਜਿਵੇਂ ਪੌਣ ਨਸ਼ਿਆ ਗਈ

ਕੁਦਰਤ ਰਾਣੀ ਐ, ਵਧਾਈ ਦੇਣ ਗਈ

ਬਾਜਰੇ ਦਾ ਸਿੱਟਾ .............................

📝 ਸੋਧ ਲਈ ਭੇਜੋ