ਜਿੱਥੇ ਮਣਾਂ ਮੂੰਹੀ ਕੀਤੇ ਹੁੰਦੇ ਉੱਥੇ ਹੀ
ਵੇਖੇ ਟੁੱਟਦੇ ਤਬਾਰ ਅੱਖੀਂ ਵੀਰਿਆ!
ਗਲੀ-ਗਲੀ ਠੱਗ ਤੁਰੇ ਫਿਰਦੇ
ਬਚ-ਬਚ ਪੈਰ ਰੱਖੀਂ ਵੀਰਿਆ!
ਅੱਖ ਦੇ ਝੁਮੰਕੇ ਨਾਲ ਮਾਰਦੇ
ਚੰਗੇ ਭਲੇ ਬੰਦਿਆਂ ਨਾ" ਠੱਗੀਆਂ!
ਉਹ ਕਿੱਥੇ ਟਲਦੇ ਨੇ ਦੋਸਤੋ
ਆਦਤਾਂ ਜਿੰਨਾਂ ਨੂੰ ਧੁਰੋਂ ਲੱਗੀਆਂ!
ਹੱਕ ਤੇ ਹਲਾਲ ਕੀ ਉਹ ਜਾਣਦੇ
ਜਿੰਨਾਂ ਨੇ ਆ ਰਤ ਚੱਖੀਂ ਵੀਰਿਆ!
ਗਲੀ-ਗਲੀ ਠੱਗ ਤੁਰੇ ਫਿਰਦੇ
ਬਚ-ਬਚ ਪੈਰ ਰੱਖੀਂ ਵੀਰਿਆ!
ਭੋਲੇ ਭਾਲੇ ਮੁੱਖ ਬਾਹਰੋ ਦਿਸਦੇ
ਲੋਹੜਿਆਂ ਦੇ ਅੰਦਰੋਂ ਸ਼ੈਤਾਨ ਨੇ!
ਜੋ ਗੱਲੀਂ ਬਾਤੀਂ ਦੁੱਧ ਧੋਤੇ ਦੱਸਦੇ
ਓ ਸਿਰੇ ਦੇ ਮੁਕਾਰ ਬੇਈਮਾਨ ਨੇ!
ਭੇਤ ਲੈਕੇ ਚੋਰਾਂ ਵਾਂਗੂੰ ਆਪਣੇ
ਮਾਰਦੇ ਨੇ ਛੁਰਾ ਵੱਖੀਂ ਵੀਰਿਆ!
ਗਲੀ-ਗਲੀ ਠੱਗ ਤੁਰੇ ਫਿਰਦੇ
ਬਚ-ਬਚ ਪੈਰ ਰੱਖੀਂ ਵੀਰਿਆ!
ਕੀਹਦੇ ਉੱਤੇ ਕਰਾਂ ਇਤਿਬਾਰ ਮੈਂ
ਭਰਦਾ ਨਾਂ ਹਾਂਮੀ ਦਿਲ ਚੰਦਰਾ!
ਬਾਂਵਾਂ ਖੋਲ ਜੀਹਦਾ ਏਥੇ ਕੀਤਾ ਮੈਂ
ਖੁਦਗਰਜ਼ ਉਹ ਬੰਦ ਰੱਖੇ ਤੰਦਰਾ!
ਹੁਣ ਅੱਖਾਂ ਕੱਡਦੇ ਉਹ ਮੋਟੀਆਂ
ਜੀਹਦਾ ਕੀਤਾ ਲੱਖੀਂ ਲੱਖੀਂ ਵੀਰਿਆ!
ਗਲੀ-ਗਲੀ ਠੱਗ ਤੁਰੇ ਫਿਰਦੇ
ਬਚ-ਬਚ ਪੈਰ ਰੱਖੀਂ ਵੀਰਿਆ!
ਬਾਅਦ 'ਚ ਉਹ ਅੱਖ ਨੀ ਮਿਲਾਂਵਦੇ
ਹੋ ਜਾਣ ਪੂਰੀਆਂ ਜਾਂ ਗਰਜਾਂ!
ਕਰੀਂ ਇਤਬਾਰ ਨਾਂ ਤੂੰ "ਸੱਤਿਆ
ਫਰੀਦਸਰਾਈਆ" ਕਰੇ ਅਰਜਾਂ!
ਝੋਟਿਆ ਦੇ ਘਰੋਂ ਭਾਲੇ ਲੱਸੀਆਂ
ਏ ਚੂਸ ਸੁੱਟ ਜਾਦੇ ਮੱਖੀ ਵੀਰਿਆ!