ਬਚਪਨ ਵਿੱਚ  

ਬੇਰ ਖਾਂਦਿਆਂ  

ਗਿਟਕ ਵੀ ਖਾ ਲਈ 

ਡਰਦੀ ਰਹੀ  

ਢਿੱਡ ਵਿੱਚ ਬੇਰੀ ਉੱਗੇਗੀ 

ਫਿਰ ਭੁੱਲ ਗਈ  

ਉਸ ਬੇਰੀ ਦੇ ਕੰਡੇ  

ਵੇਲੇ ਕੁਵੇਲੇ  

ਹੁਣ  

ਆਂਦਰਾ ਵਿੱਚ ਚੁੱਭਦੇ ਨੇ

📝 ਸੋਧ ਲਈ ਭੇਜੋ