ਬੜਾ ਔਖਾ ਹੁੰਦੈ

ਬੜਾ ਔਖਾ ਹੁੰਦੈ  

ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ  

ਮੈਂ ਕੋਸ਼ਿਸ਼ ਕੀਤੀ  

ਭਾਵਨਾਵਾਂ ਨੂੰ ਦਬਾਉਣ ਦੀ  

ਭਾਵਨਾਵਾਂ ਦੀ ਪ੍ਰਬਲਤਾ ਨੇ  

ਮਜਬੂਰ ਕਰ ਦਿੱਤਾ  

ਤੇਰੇ ਸਾਹਮਣੇ ਸ਼ਬਦਾਂ ਵਿੱਚ ਆਪਣੇ ਦਿਲ ਦਾ ਹਾਲ ਬਿਆਨ ਕਰਨ  ਲਈ  

ਤੂੰ ਕੋਈ ਜਵਾਬ ਨਾ ਦਿੱਤਾ  

ਅਸਲ ਵਿਚ ਇਹ ਮਨਜ਼ੂਰ ਹੀ ਨਹੀਂ ਕਰ ਸਕਦਾ  

ਕਿ ਪਹਿਲ ਔਰਤ ਕਰ ਲਵੇ

 ਤੂੰ ਨਾ ਹਾਂ ਕੀਤੀ ਨਾ ਨਾਂ  

ਵਿਚ ਵਿਚਾਲੇ ਲਟਕਾ ਰੱਖਿਆ  

ਕਦੇ ਸੋਚਿਆ ਵੀ ਨਹੀਂ ਹੋਵੇਗਾ  

ਇਹ ਫੈਸਲੇ ਔਰਤਾਂ ਵੀ ਲੈ ਲੈਂਦੀਆਂ  

ਮਨ ਤਾਂ ਔਰਤਾਂ ਦੇ ਵੀ ਹੁੰਦੇ ਹਨ  

ਮੈਂ ਤਾਂ ਮਨ ਤੋਂ ਸਿਵਾਏ ਕੁਝ ਵੀ ਨਹੀਂ ਸੀ ਮੰਗਿਆ  

ਪਰ ਜੋ ਬੂਹੇ ਬੰਦ ਹੋਣ  

ਉਨ੍ਹਾਂ ਵਿੱਚੋਂ ਹਵਾ ਤਾਂ ਲੰਘ ਸਕਦੀ ਹੈ  

ਇਨਸਾਨ ਨੀਂ

📝 ਸੋਧ ਲਈ ਭੇਜੋ