ਬੱਦਲ ਮਲੰਗ ਕਰਦਾ ਤੰਗ

ਆਹ ਜੋ ਬੱਦਲ਼ ਹੈ ਨਾ, ਮਲੰਗ

 ਇਹ ਮਲੰਗ ਮੈਨੂੰ ਕਰਦਾ ਹੈ ਤੰਗ-ਤੰਗ।

 ਮੈਂ ਕੰਮ ’ਤੇ ਜਾਵਾਂ ਜਦ,

 ਉੱਡਦਾ ਹੈ ਮੇਰੇ ਸੰਗ-ਸੰਗ।

 ਆਹ ਜੋ ਬੱਦਲ਼ ਹੈ ਨਾ ਮਲੰਗ,

 ਇਹ ਮਲੰਗ ਮੈਨੂੰ ਕਰਦਾ ਹੈ ਤੰਗ-ਤੰਗ।

 ਪਾਣੀ ਉਡਾ ਸਮੁੰਦਰਾਂ ਤੋਂ,

 ਮੇਰੇ ਤੇ ਪਤਲਾ ਕਰ ਸੁੱਟਦਾ

 ਕੰਜੂਸ, ਮੱਖੀ-ਚੂਸ

 ਫਿਰ ਬੂੰਦਾਂ ਮੂੰਹ ਭਰ ਕੇ, ਵਿਗੜਿਆ

 ਭਿਓਂ ਦੇਂਦਾ ਮੇਰਾ ਅੰਗ-ਅੰਗ

 ਆਹ ਜੋ ਬੱਦਲ਼ ਹੈ ਨਾ ਮਲੰਗ,

 ਇਹ ਮਲੰਗ ਮੈਨੂੰ ਕਰਦਾ ਹੈ ਤੰਗ-ਤੰਗ।

 ਕਦੇ ਬਰਫ਼ ਦੇ ਟੁਕੜੇ ਕਰ ਦਿਖਾਵੇ

 ਮੈਨੂੰ ਰੰਗ ਬਦਲ਼ ਭਰਮਾਵੇ

 ਕਦੇ ਪੱਤਿਆਂ ’ਤੇ ਬਹਿ ਵੇਖੇ

 ਨਾ ਕਰੇ ਹਰਾਮੀ ਸੰਗ-ਸੰਗ

 ਆਹ ਜੋ ਬੱਦਲ਼ ਹੈ ਨਾ ਮਲੰਗ,

 ਇਹ ਮਲੰਗ ਮੈਨੂੰ ਕਰਦਾ ਹੈ ਤੰਗ-ਤੰਗ।

ਮੈਂ ਚੜ੍ਹਾਂ ਜਦ ਵੱਲ ਚੁਬਾਰੇ

 ਮੈਨੂੰ ਵੇਖ ਕੇ ਬੜ੍ਹਕਾਂ ਮਾਰੇ

 ਇਹ ਜਿੰਦਰੇ ਲਾ ਦੇਂਦਾ

 ਸਾਰੇ ਤਾਰਿਆਂ ਨਾਲੇ ਚੰਦ-ਚੰਦ

 ਆਹ ਜੋ ਬੱਦਲ਼ ਹੈ ਨਾ ਮਲੰਗ,

 ਇਹ ਮਲੰਗ ਮੈਨੂੰ ਕਰਦਾ ਹੈ ਤੰਗ-ਤੰਗ।

 ਹੁਣ ਜਦ ਮੇਰਾ ਦਿਲ ਆਇਆ

 ਕਹਿੰਦਾ ਮੈਂ ਤਿਹਾਇਆ

 ਹੁਣ ਰੋ-ਰੋ ਮੁੱਕ ਚੱਲਿਆ

 ਜਿਹੜਾ ਉੱਡਦਾ ਸੀ ਵਾਂਗ ਪਤੰਗ-ਪਤੰਗ

 ਆਹ ਜੋ ਬੱਦਲ਼ ਹੈ ਨਾ ਮਲੰਗ,

 ਇਹ ਮਲੰਗ ਮੈਨੂੰ ਕਰਦਾ ਹੈ ਤੰਗ-ਤੰਗ।

📝 ਸੋਧ ਲਈ ਭੇਜੋ