ਬਦੀ ਡੋਬ ਦਿੰਦੀ ਨੇਕੀ ਤਾਰ ਦਿੰਦੀ

ਬਦੀ ਡੋਬ ਦਿੰਦੀ ਨੇਕੀ ਤਾਰ ਦਿੰਦੀ ,

ਦਿਲੋਂ ਇਹ ਸਚਾਈ ਨਾ ਭੁੱਲ ਜਾਵੇ

ਸਦਾ ਇਸ ਸੰਸਾਰ ਤੋਂ ਜਾਣ ਮਗਰੋਂ

ਦੁਨੀਆਂ ਬੰਦੇ ਦੇ ਕੰਮਾਂ ਦਾ ਮੁੱਲ ਪਾਵੇ । 

ਸੱਚੇ ਆਦਮੀ ਦੀ ਪੂਜਾ ਲੋਕ ਕਰਦੇ

ਬੁਰੇ ਆਦਮੀ ਨੂੰ ਫਿਟਕਾਰਦੇ ਨੇ । 

ਅਮਰਜੀਤ ਸਿੰਹਾਂ ਉਨ੍ਹਾਂ ਦੀ ਯਾਦ ਰਹਿੰਦੀ

ਜਿਹੜੇ ਨੇਕੀ ਦਾ ਬੀਜ ਖਿਲਾਰਦੇ ਨੇ । 

📝 ਸੋਧ ਲਈ ਭੇਜੋ