ਬੜੀਆਂ ਮੌਜਾਂ ਮਾਣੀਆਂ

ਬੜੀਆਂ ਮੌਜਾਂ ਮਾਣੀਆਂ 

ਰਲ ਮਿਲ ਸਾਰੇ ਹਾਣੀਆਂ

ਬੇਫਿਕਰੇ ਜੇ ਘੁੰਮਦੇ ਰਹਿਣਾ

ਜਿਹੜੇ ਮਰਜ਼ੀ ਘਰ ਜਾ ਬਹਿਣਾ

ਮਸਤੀ ਕਰਨੀ ਲੈਣੇ ਖੂਬ ਨਜ਼ਾਰੇ।

ਸੁਣ ਕੁਲਫੀ ਵਾਲੇ ਦਾ ਹੋਕਾ

ਮਨ ਲਲਚਉਣਾ,

ਮੱਧਰੇ ਕਦ ਨਾਲ ਉੱਚੇ ਟਿੱਲੇ 

ਹੱਥ ਪਾਉਣਾ।

ਛੋਟੇ ਭੈਣ ਭਰਾਵਾਂ ਨੂੰ

ਝੂਠੀ ਮੂਠੀ ਪਰਚਉਣਾ।

ਚੰਦਰੀ ਜੀਭ ਨੇ ਲੈਣੇ , ਰੰਗੀਨ ਨਜ਼ਾਰੇ।

ਛੁੱਟੀਆਂ ਵਿੱਚ ਨਾਨਕੇ ਜਾਣਾ

ਤੇ ਵੰਨ ਸੁਵੰਨਾ ਖਾਣਾ।

ਤੋੜ ਬੰਦਸ਼ਾਂ ਖੁੱਲਾਂ ਲੈਣੀਆਂ

ਮੰਨਣਾ ਨਾ ਕਿਸੇ ਦਾ ਕਹਿਣਾ

ਰੌਲੇ ਦੇ ਮਹਾਂ ਸ਼ੋਰ

ਮਲੰਗੀ ਦੇ ਗਾਣੇ ਗਾਉਣਾ

ਝਿੜਕਾਂ ਖਾਣ ਲਈ ਕਰਨੇ ਬੁਹ- ਕਾਰੇ।

ਬਚਪਨ ਦੇ ਇਹ ਭੋਲੇ ਚੇਤੇ

ਕੀ ਇਨ੍ਹਾਂ ਦਾ ਕਹਿਣਾ,

ਉਦਾਸ ਮੌਸਮਾਂ ਅੰਦਰ ਇਨ੍ਹਾਂ

ਕੋਲ ਹੈ ਬਹਿਣਾ

ਉਮਰਾਂ ਦੇ ਪੰਧ ਕੱਟਦਿਆਂ

ਅੰਗ-ਸੰਗ ਇਨ੍ਹਾਂ ਰਹਿਣਾ 

ਬੋਹੜ ਦੀਆਂ ਜੜਾ ਨਾਲ ਲੈਣੇ ਲਟਕ ਹੁਲਾਰੇ।

📝 ਸੋਧ ਲਈ ਭੇਜੋ