ਚਮਕਿਆ ਸੀ ਫਿਰ ਇੱਕ ਸਿਤਾਰਾ 

ਭਾਰਤ ਮਾਂ ਦੀ ਅੱਖ ਦਾ ਤਾਰਾ

ਊਧਮ ਸਿੰਘ ਸੁਨਾਮ ਨੇ ਕੇ

ਬਾਗ਼ ਦੀ ਮਿੱਟੀ ਮੱਥੇ ਲਾ ਕੇ

ਬਦਲਾ ਲੈਣ ਦੀ ਕਸਮ ਸੀ ਖਾਧੀ 

ਹੋਇਆ ਸੀ ਫਿਰ ਉਹ ਬੈਰਾਗੀ

ਖ਼ੂਨ ਦਾ ਬਦਲਾ ਲਵਾਂ ਕਰਾਰਾ

ਡਾਇਰ ਨੂੰ ਜਾ ਮਾਰਿਆ ਲਲਕਾਰਾ

ਮੈਂ ਨਹੀਂ ਭੁੱਲਿਆ ਖ਼ੂਨੀ ਵਾਕਾ

ਜੱਲ੍ਹਿਆਂ ਵਾਲੇ ਬਾਗ ਦਾ ਸਾਕਾ 

ਵੀਹ ਸਾਲ ਤੱਕ ਪਿੱਛਾ ਕੀਤਾ

ਅੱਜ ਬਰੂਦ ਨੂੰ ਲਾਊਂ ਪਲੀਤਾ

ਦੁਸ਼ਟਾ ਤੇਰੀ ਅਲਖ਼ ਮੁਕਾ ਕੇ

ਖ਼ੂਨ ਦਾ ਸਾਰਾ ਕਰਜ਼ ਚੁਕਾ ਕੇ

ਤੇਰੇ ਘਰ ਵਿੱਚ ਖਲੋਤੇ 

ਜਾਉਂ ਉਡਾ ਕੇ ਤੇਰੇ ਤੋਤੇ

ਛੇ ਰੌਂਦਾਂ ਦਾ ਖੜਕਾ ਕੀਤਾ

ਘੋਗਾ ਵੈਰੀ ਦਾ ਚਿੱਤ ਕੀਤਾ

ਵਾਹ ਓਇ ਸ਼ੇਰਾ ਮਰਦ ਦਲੇਰਾ

ਕੌਣ ਦੇਊਗਾ ਦੇਣਾ ਤੇਰਾ

ਚੁੰਮਿਆ ਰੱਸਾ ਫ਼ਾਂਸੀ ਵਾਲ਼ਾ

ਤੁਰ ਗਿਆ ਸੀ ਕੌਮੀ ਪਰਵਾਨਾ

ਚੇਤੇ ਰੱਖਣੀ ਇਹ ਕੁਰਬਾਨੀ

ਸ਼ਹੀਦਾਂ ਦਾ ਨਾ ਕੋਈ ਸਾਨੀ

📝 ਸੋਧ ਲਈ ਭੇਜੋ