ਬਦਲਾ ਲੈਂਦੇ ਦੁਸ਼ਮਣ ਸੱਜਣਾਂ

ਬਦਲਾ ਲੈਂਦੇ ਦੁਸ਼ਮਣ ਸੱਜਣਾਂ,

                   ਸਾਡਾ ਉਲਟ ਅਸੂਲ ਹੋਵੇਗਾ

ਮੁਆਫੀ ਦੇ ਅਸੀਂ ਦਿਲ ਚੋਂ ਕੱਢਦੇ,

                ਫਿਰ ਨਾ ਉਹ ਕਬੂਲ ਹੋਵੇਗਾ

ਫੁੱਲਾਂ ਦੇ ਵਣਜਾਰੇ ਵੀ ਆਂ,

                ਕੰਡਿਆਂ ਨਾਲ ਵੀ ਖਹਿ ਜਾਂਦੇ ਆਂ

ਪਿੱਠ ਪਿੱਛੇ ਅਸੀਂ ਨਹੀਂ ਬੋਲਦੇ

               ਮੂੰਹ ਤੇ ਸਭ ਕੁਝ ਕਹਿ ਜਾਂਦੇ ਆਂ

ਜਿਕਰ ਕੋਈ ਨਹੀਂ, ਫਿਕਰ ਕੋਈ ਨਹੀਂ,

              ਨਹੀਂ ਤੇਰੀ ਪਰਵਾਹ ਸਮਝਦੈ

ਤੂੰ ਕੀ ਕਰਦੈਂ, ਤੇ ਕਿਉਂ ਕਰਦੈਂ,

              'ਅਮਰਜੀਤ ਸਭਰਾਅ' ਸਮਝਦੈ

📝 ਸੋਧ ਲਈ ਭੇਜੋ