ਅੱਜ ਮੈਂ ਪਾਗਲ ਹੋ ਜਾਣਾ,

ਅੱਜ ਮੈਂ ਬਗ਼ਾਵਤ ਹੋ ਜਾਣਾ।

ਤੇਰੇ ਪਤੇ 'ਤੇ ਭੇਜਿਆ ਜਾਣਾ ਜੋ

ਬਸ ਓਹੀ ਮੈਂ ਖ਼ਤ ਹੋ ਜਾਣਾ।

ਕੁੱਝ ਬੇਈਮਾਨਾਂ, ਕੁੱਝ ਰਿਸ਼ਵਤਖੋਰਾਂ

ਮਾਰ ਲਿਆ ਨਿਰਮੋਹਿਆਂ ਨੇ।

ਦੱਸ ਕੀ ਖੱਟਿਆ ਦੱਸ ਕੀ ਪਾਇਆ

ਜੱਗ ਉੱਤੇ ਐਸੇ ਹੋਇਆਂ ਨੇ।

ਇਹ ਕੁਦਰਤ ਦੀਆਂ ਖੇਡਾਂ ਨੇ

ਖੇਡਾਂ ਨੇ ਵੱਤ ਹੋ ਜਾਣਾ।

ਕੁੱਝ ਆਪਣਿਆਂ ਤੇ ਕੁੱਝ ਗੈਰਾਂ ਨੂੰ

ਮੈਂ ਗੱਲ ਇਸ਼ਕ ਦੀ ਦੱਸੀ ਸੀ।

ਜੋ ਮੇਰੀ ਆਪਣੀ ਬਣਦੀ ਸੀ,

ਉਹ ਦੁਨੀਆਂ ਮੇਰੇ 'ਤੇ ਹੱਸੀ ਸੀ।

ਹੁਣ ਉਨ੍ਹਾਂ ਦੇ ਲਈ ਲੋਕੋ

ਮੈਂ ਚਿੱਟੀ ਰੱਤ ਹੋ ਜਾਣਾ।

ਉਹ ਹਾਸੇ ਤੇ ਉਹ ਰੋਣੇ ਨੀਂ

ਸਭ ਝੋਲੀ ਆਪਣੀ ਹੋਣੇ ਸੀ।

ਤੈਨੂੰ ਕੀ ਦੱਸਾਂ ਤੇਰੇ ਨਾਲ ਯਾਰਾ

ਉਹ ਦਿਨ ਹੁੰਦੇ ਕਿੰਨੇ ਸੋਹਣੇ ਸੀ।

ਜਿਹਨੇ ਤੱਕਿਆ ਸਾਰਾ ਕਹਿਰ ਕੁੜੇ

ਉਹੀ ਮੈਂ ਅੱਖ ਹੋ ਜਾਣਾ।

📝 ਸੋਧ ਲਈ ਭੇਜੋ