ਬਹਾਨੇ ਰਿਜ਼ਕ ਦੇ ਪਰਦੇਸ ਦੂਰੀ ਠੀਕ ਨਹੀਂ ਹੁੰਦੀ ।
ਮਿਲੇ ਜੇ ਕੈਦ ਦੇ ਅੰਦਰ ਤੇ ਚੂਰੀ ਠੀਕ ਨਹੀਂ ਹੁੰਦੀ ।
ਸਦਾ ਧੜਕਾ ਰਹਵੇ ਦਿਲ ਨੂੰ ਵਫ਼ਾ ਨਹੀਂ ਜ਼ਿੰਦਗੀ ਕਰਨੀ,
ਜ਼ਮਾਨਤ ਪੱਕੀਉਂ ਪਹਿਲਾਂ ਅਬੂਰੀ ਠੀਕ ਨਹੀਂ ਹੁੰਦੀ ।
ਮੁਕੱਦਰ ਦਾ ਵਲੀ ਜ਼ਾਹਿਦ ਰਸਾ ਜੰਨਤ ਦਾ ਪੀਂਦਾ ਰਹੇ,
ਤੇ ਸਾਨੂੰ ਆਖਦਾ ਏ ਮੈਂ ਅੰਗੂਰੀ ਠੀਕ ਨਹੀਂ ਹੁੰਦੀ ।
ਕਰੋ ਜੇ ਦੁਸ਼ਮਣਾਂ ਥੀਂ ਮਸ਼ਵਰਾ ਤੇ ਕਰ ਲਿਆ ਜੇ ਪਰ,
ਪਰਾਇਆ ਗੱਲ ਜੇ ਦੱਸੇ ਤੇ ਪੂਰੀ ਠੀਕ ਨਹੀਂ ਹੁੰਦੀ ।
ਦੁਆ ਕਰਨਾ ਮੁਕੱਦਰ ਦਾ ਏ ਜੋ 'ਸੁਲਤਾਨ' ਨਾ ਹਾਰੇ,
ਹਕੂਮਤ ਕਰਨ ਦੇ ਪਿੱਛੋਂ ਮਜ਼ੂਰੀ ਠੀਖ ਨਹੀਂ ਹੁੰਦੀ ।