ਬਹੁੰ ਦਰਿਆਵਾਂ ਦਾ ਮਾਣ

ਬਹੁੰ ਦਰਿਆਵਾਂ ਦਾ ਮਾਣ ਵੇ ਅੜਿਆ !

ਸ਼ੀਹਾਂ ਦੇ ਬੇਲੇ ਖੌਰੂ ਪਾਉਣਾ

ਤੈਨੂੰ ਲੱਗੀ ਅਪੁੱਠੜੀ ਵਾਣ ਵੇ ਅੜਿਆ।

ਸੂਰਜ ਨਜ਼ਰਾਂ ਨਾਲ ਡਿੱਗਣਾ

ਮੇਰੇ ਡਾਢਿਆ ਕਦੇ ਨਿੱਭਣਾ

ਸ਼ਹੁ ਦਰਿਆਵਾਂ ਦਾ ਹਾਣ ਵੇ ਅੜਿਆ,

ਉਹੀਓ ਨੇ ਬੋਲੇ ਪਛਾਣ ਵੇ ਅੜਿਆ॥੧॥

ਹਸ਼ਰਾਂ ਤੀਕਣ ਉਡਦੀਆਂ ਕੂੰਜਾਂ

ਘੁੱਟ ਮੁੱਠੀ ਥਲ ਦੀਆਂ ਗੂੰਜਾਂ

ਦੂਰ ਡਾਚੀਆਂ ਜਾਣ ਵੇ ਅੜਿਆ,

ਓਵੇਂ ਹੀ ਲੰਮੀਆਂ ਤਾਣ ਵੇ ਅੜਿਆ॥੨॥

ਬੂਹੇ ਖੋਲ੍ਹ ਐਨੇ ਦੁਪਹਿਰਾਂ ਦੇ

ਬੀਬਾ ਬਹਿ ਦਰਵਾਜ਼ੇ ਕਹਿਰਾਂ ਦੇ 

ਭਲਾ ਐਨਾ ਕੀ ਜਿੰਦੜੀ ਨੂੰ ਮਾਣ ਵੇ ਅੜਿਆ, 

ਜੋਗੀ ਨੂੰ ਦੇਸਾਂ ਜਾਣ ਵੇ ਆੜਿਆ॥੩॥

ਹੜ੍ਹ ਤਪਦਾ ਨਜ਼ਾਰਾ ਯਾਰ ਵਗੇ 

ਬੁੱਲਾ ਉੱਠਦਾ ਪਹਾੜਾਂ ਦੇ ਬਾਰ ਵਗੇ 

ਵੇਚਾਂ ਤੈਂਡੇ ਬਜ਼ਾਰਾਂ 'ਚ ਜਾਨ ਵੇ ਅੜਿਆ, 

ਉਹੀਓ ਨੇ ਪੱਤਣ ਪਛਾਣ ਵੇ ਅੜਿਆ॥੪॥

ਮੱਝਾਂ ਤੇ ਗਾਈਂ ਦਾ ਮਾਣ ਵੇ ਅੜਿਆ 

ਬਿਰਖਾਂ ਤੇ ਰਾਹਵਾਂ ਦਾ ਹਾਣ ਵੇ ਅੜਿਆ, 

ਸ਼ੌਕ ਚੜਿਆ ਹੁਸਨ ਦੀ ਸਾਣ ਵੇ ਅੜਿਆ !

ਬਹੁੰ ਦਰਿਆਵਾਂ ਦੇ ਮਾਣ ਵੇ ਅੜਿਆ,

ਸ਼ੀਹਾਂ ਦੇ ਬੇਲੇ ਖੌਰੂ ਪਾਉਣਾ

ਤੈਨੂੰ ਪਈ ਅਪੁੱਠੜੀ ਵਾਣ ਵੇ ਅੜਿਆ॥੫॥

📝 ਸੋਧ ਲਈ ਭੇਜੋ