ਮੁਹੱਬਤ ਇੱਕ ਉਲਝਿਆ ਜਾਲ ਹੈ,
ਪਰ ਜੋ ਵੀ ਹੈ ਉਹ ਬਹੁਤ ਕਮਾਲ ਹੈ।
ਯਾਰੋ, ਜਿਸਦਾ ਕੋਈ ਜਵਾਬ ਨਹੀਂ
ਇਸ਼ਕ ਚੰਦਰਾ ਉਹੀ ਸਵਾਲ ਹੈ।
ਇਹੋ ਤਾਂ ਖ਼ੂਬੀ ਇਸਦੀ ਵੱਖਰੀ,
ਕਿ ਇਹਦੇ 'ਚ ਸਭ ਕੁੱਝ ਹਲਾਲ ਹੈ।
ਸ਼ੁਰੂ 'ਚ ਜੋ ਠੰਡੀ ਹਵਾ ਦਾ ਬੁੱਲਾ,
ਹੌਲ ਹੌਲੀ ਬਣ ਜਾਂਦਾ ਬਵਾਲ ਹੈ।
ਮੇਰੇ ਖ਼ੁਦ ਦੇ ਤਜ਼ਰਬੇ ਦਾ,
ਨਾ ਪੁੱਛੋ ਦਰਦ ਬੇਮਿਸਾਲ ਹੈ।
ਕਦੇ ਨਾ ਮਿਲਦੀ ਉਹ ਚੀਜ਼,
ਰਹਿੰਦੀ ਸਾਨੂੰ ਜਿਸਦੀ ਭਾਲ਼ ਹੈ।
ਇਸ਼ਕ ਤਾਂ ਮੌਜ ਫਕੀਰਾਂ ਵਾਲੀ,
ਨਾ ਕਿ ਜਜ਼ਬਾਤੀ ਉਛਾਲ ਹੈ।
ਜਿਨ੍ਹਾਂ ਇਸ਼ਕ 'ਚ ਦਾਅਵੇ ਕੀਤੇ,
ਰਿਹਾ ਸਾਰੀ ਉਮਰ ਮਲਾਲ ਹੈ।
ਇੱਥੇ ਝੱਲ ਹੈ ਇਹੀ ਵਲ ਹੈ।
ਇਹ ਦੀਵਾਨਿਆਂ ਦੀ ਟਕਸਾਲ ਹੈ।
ਸਵੈਚ ਤੁਰਿਆ ਇਨ੍ਹਾਂ ਰਾਹਾਂ 'ਤੇ
ਸੱਚ ਜਾਣੀਂ ਬੜਾ ਨਿਹਾਲ ਹੈ।