ਫੁੱਲ ਬਹੁਤ ਸਾਰੇ ਹੁੰਦੇ

ਇੱਕਲੇ ਵੀ

ਤਾਰੇ ਬਹੁਤ ਸਾਰੇ ਹੁੰਦੇ ਨੇ

ਇੱਕਲੇ ਵੀ

ਪਰਿੰਦੇ ਬਹੁਤ ਸਾਰੇ ਹੁੰਦੇ

ਇੱਕਲੇ ਵੀ

ਹੰਝੂ ਬਹੁਤ ਸਾਰੇ ਹੁੰਦੇ

ਇੱਕਲੇ ਵੀ

ਹਿੰਦਸੇ ਬਹੁਤ ਸਾਰੇ ਹੁੰਦੇ ਨੇ

ਇੱਕਲੇ ਵੀ

ਮਨੁੱਖ ਬਹੁਤ ਸਾਰੇ ਹੁੰਦੇ ਨੇ

ਇੱਕਲੇ ਵੀ

ਕਦੇ ਕਦੇ ਬਹੁਤ ਕੁਝ ਹੁੰਦਾ ਹੈ

ਇੱਕਲੇ ਵੀ

ਫੁੱਲ, ਤਾਰਾ, ਪਰਿੰਦਾ, ਹੰਝੂ, 

ਅੱਖਰ, ਹਿੰਦਸਾ, ਰੁੱਖ, ਮਨੁੱਖ

📝 ਸੋਧ ਲਈ ਭੇਜੋ