ਬਹੁਤ ਕੁਝ ਕਹਿ ਗਿਆ
ਤੇਰਾ
ਮੈਨੂੰ ਤੱਕਣਾ
ਮੇਰੇ ਸਾਹਮਣੇ ਹੋ ਕੇ ਵੀ
ਬਹੁਤ ਕੁਝ ਵਹਿ ਗਿਆ
ਪਾਣੀ ਅੱਖਾਂ ਚੋਂ
ਨਿੱਕੀਆਂ ਨਿੱਕੀਆਂ ਬੂੰਦਾਂ
ਬਣ ਜਾਂਦਾ ਜਾਂਦਾ
ਬਹੁਤ ਕੁਝ ਕਹਿ ਗਿਆ
ਮੇਰਾ ਦਿਲ
ਤੇਰੇ ਨਜ਼ਦੀਕ ਹੋ ਕੇ ਵੀ ਸਹਿ ਗਿਆ
ਅੰਦਰ ਹੀ ਅੰਦਰ
ਘੁਟਦਾ ਬਹੁਤ ਕੁਝ ਕਹਿ ਗਿਆ
ਤੇਰੇ ਅੰਦਰ ਵੀ ਬਲਦਾ ਹੈ ਭਾਂਬੜ
ਜੋ ਤੂੰ ਸਹਿ ਗਿਆ
ਤੇਰੀ ਅੱਖਾਂ ਦਾ ਸੁੰਨਾਪਣ
ਬਹੁਤ ਕੁਝ ਕਹਿ ਗਿਆ
ਤੂੰ ਜੀ ਰਿਹਾ
ਬੱਧਾ ਰੁੱਧਾ
ਤੇਰਾ ਨਜ਼ਰ ਚੁਰਾਉਣਾ
ਸਭ ਕੁਛ ਕਹਿ ਗਿਆ
ਰੂਹ ਛੱਡ ਗਈ ਸਾਥ
ਬਾਕੀ ਸਰੀਰ ਰਹਿ ਗਿਆ।