ਬਹੁਤ ਉਦਾਸ ਸਾਂ

ਬਹੁਤ ਉਦਾਸ ਸਾਂ

ਆਪਣੇ ਹੀ ਮੋਢੇ ਤੇ

ਸਿਰ ਧਰ ਕੇ ਰੋਣ ਲੱਗਿਆ

ਆਪਣੇ ਆਪ ਨੂੰ

ਬਾਹਾਂ ’ਚ ਲੈ ਕੇ ਘੁੱਟਿਆ

ਦੇਰ ਤੱਕ ਆਪਣੇ ਆਪ ਨੂੰ

ਵਰਾਉਂਦਾ ਰਿਹਾ ਆਪ ਹੀ

 

ਦਿਨ ਭਰ ਆਪਣੀਆਂ ਹੀ ਬੋਟੀਆਂ

ਤੋੜ ਤੋੜ ਕੇ ਚੱਬਦਾ ਰਿਹਾ

ਆਪਣੇ ਆਪ ਨੂੰ

ਪਾਣੀ ਵਾਂਗੂੰ

ਨਿਗਲਦਾ ਰਿਹਾ ਘੁੱਟ ਘੁੱਟ ਕਰਕੇ

 

ਰਾਤ ਹੋਈ

ਤਾਂ ਵਿਛਾ ਲਿਆ

ਆਪਣੇ ਆਪ ਨੂੰ

ਜ਼ਮੀਨ ’ਤੇ

ਚਾਦਰ ਦੇ ਵਾਂਗ

ਰੱਖ ਕੇ ਸਰ੍ਹਾਣੇ ਖ਼ੁਦ ਨੂੰ

ਓੜ੍ਹ ਲਿਆ ਉੱਤੇ

ਆਪਣਾ ਆਪ

 

ਤੇ ਲੰਮੀ ਤਾਣ ਕੇ ਸੌਂ ਗਿਆ ਮੈਂ।

📝 ਸੋਧ ਲਈ ਭੇਜੋ