ਬਹੁਤ ਵਾਰੀ ਦਿਲ ਦੇ ਪਾਏ ਪੂਰਨੇ

ਬਹੁਤ ਵਾਰੀ ਦਿਲ ਦੇ ਪਾਏ ਪੂਰਨੇ। 

ਪਰ ਨਾ ਤੇਰੇ ਮੇਚ ਆਏ ਪੂਰਨੇ।

ਰਿਸ਼ਤਿਆਂ ਨੇ ਪਟੀ ਵਾਹੇ ਪੂਰਨੇ, 

ਸੁਲ ਸੇਜਾਂ ਜਿਉਂ ਹੰਢਾਏ ਪੂਰਨੇ।

ਆਪਣੇ ਮਸਤਕ 'ਤੇ ਜੋ ਪੱਟੀ ਲਿਖੀ, 

ਹੱਥ ਦੀ ਰੇਖਾ ਮਿਟਾਏ ਪੂਰਨੇ।

ਮੈਂ ਤਾਂ ਅੰਗਿਆਰਾਂ 'ਤੇ ਹਾਂ ਤੁਰਦਾ ਰਿਹਾ,

ਵੇਖ ਮੈਨੂੰ ਡਗਮਗਾਏ ਪੂਰਨੇ।

ਅੱਜ ਦੀ ਅਖ਼ਬਾਰ 'ਚ ਔਰਤ ਦੀ ਹਾਲਤ, 

ਮੇਰੇ ਗਲ ਲਗ ਰੋਣ ਆਏ ਪੂਰਨੇ।

ਓਹ ਬੇਦੋਸ਼ਾ ਹੀ ਪੁਲਸ ਨੇ ਮਾਰਿਆ, 

ਪਰ ਹਾਕਮੀਂ ਨਾ ਘਬਰਾਏ ਪੂਰਨੇ।

ਰਾਮ ਵੀ, ਰਾਵਣ ਵੀ, ਚਾਹੇ ਅਜ ਦੀ ਨਾਰ, 

ਦੇਖ ਉਸ ‘ਸੀਤਾ’ ਦੇ ਢਾਹੇ ਪੂਰਨੇ।

ਅਜ ਤਕ ਵੀ ਠੀਕ ਨਾ ਲਿਖੇ ਗਏ, 

ਸੱਚੇ ਨਾਨਕ ਜੋ ਸੀ ਵਾਹੇ ਪੂਰਨੇ।

📝 ਸੋਧ ਲਈ ਭੇਜੋ