ਬਹੁਤਾ ਸੱਚ ਨਾਂ ਤੂੰ ਬੋਲ

ਬਹੁਤਾ ਸੱਚ ਨਾਂ ਤੂੰ ਬੋਲ,

ਇੱਥੇ ਝੂਠਿਆਂ ਦਾ ਡੇਰਾ,

ਕਾਹਤੋਂ ਆਪਣੇਂ ਬਣਾਉਣੈਂ,

ਇੱਥੇ ਕੋਈ ਵੀ ਨੀਂ ਤੇਰਾ।

ਝੂਠ ਨਿਰਾ ਝੂਠ ਕੱਲਾ ਝੂਠ ਤੋਲਦੇ,

ਕੋਈ ਸੱਚ ਦੀ ਨੀਂ ਲੋੜ ਕੱਲਾ ਝੂਠ ਬੋਲਦੇ,

ਇੱਥੇ ਝੂਠਿਆਂ ਦੀ ਰਾਤ,

ਚੜ੍ਹੇ ਝੂਠ ਦਾ ਸਵੇਰਾ,

ਬਹੁਤਾ ਸੱਚ ਨਾਂ ਤੂੰ ਬੋਲ,

ਇੱਥੇ ਝੂਠਿਆਂ ਦਾ ਡੇਰਾ।

ਸੱਚ ਨੂੰ ਕੈਦ,

ਝੂਠ ਨੂੰ ਅਜ਼ਾਦੀ ਐ,

ਸੱਚ ਬੋਲਣ ਵਾਲੇ ਨੂੰ ਕਹਿੰਦੇ,

ਅੱਤਵਾਦੀ ਐ,

ਛੁਪੇ ਸੱਚ ਦਾ ਸੂਰਜ,

ਦਿਖੇ ਝੂਠ ਦਾ ਹਨੇਰਾ,

ਬਹੁਤਾ ਸੱਚ ਨਾਂ ਤੂੰ ਬੋਲ,

ਇੱਥੇ ਝੂਠਿਆਂ ਦਾ ਡੇਰਾ।

📝 ਸੋਧ ਲਈ ਭੇਜੋ