ਸਕੂਨ ਦਿੰਦੀ ਆ ਤੱਕਣੀ ਤੇਰੀ,
ਮੇਰਾ ਦਿਲ ਵੀ ਤੇਰੇ ਵੱਲ ਦਾ ਏ।
ਤੇਰੇ ਬਿਨ ਤਾਂ ਮੁਰਦਾ ਮੈਂ,
ਤੈਨੂੰ ਦੇਖ ਦੇਖ ਸਾਹ ਚਲਦਾ ਏ।
ਮੇਰੇ ਨਾਲ ਰਿਹਾ ਕਰ ਸੋਹਣੀਏ,
ਤੇਰੇ ਬਿਨ ਗੁਜਾਰਾ ਹੋਣਾ ਨਹੀਂ।
ਦਿਲ ਦੇਖ ਮੇਰਾ ਬੱਸ ਸੋਹਣੀਏ,
ਮੈਂ ਬਹੁਤਾ ਸੋਹਣਾ ਨਹੀ।
ਮੈਂ ਗ਼ਜ਼ਲ ਜੇਹਾ ਤੂੰ ਲੇਖਕ ਮੇਰੀ,
ਇਹ ਗਜ਼ਲ ਤੇਰੇ ਬਿਨ ਅਧੂਰੀ ਏ।
ਜਾਨ ਤੇਰੇ ਵਿਚ ਵਸਦੀ ਮੇਰੀ,
ਇਹ ਦਿਲ ਝੱਲ ਦਾ ਨਾ ਦੂਰੀ ਏ।
ਤੂੰ ਆਖਰੀ ਮੇਰੀ ਚਾਹਤ ਸੀ,
ਤੇਰੇ ਬਿਨ ਕਿਸੇ ਨੂੰ ਚਾਹੁਣਾ ਨਹੀਂ।
ਦਿਲ ਦੇਖ ਮੇਰਾ ਬੱਸ ਸੋਹਣੀਏ,
ਮੈਂ ਬਹੁਤਾ ਸੋਹਣਾ ਨਹੀ।
ਤੂੰ ਚੰਦਨ ਦੀਆ ਮਹਿਕਾਂ ਛੱਡ ਦੀਏਂ,
ਮੈ ਸੁੱਕੇ ਦਰਿਆ ਦੇ ਬੰਨ੍ਹ ਵਰਗਾ।
ਮੈਂ ਪਿਆਂ ਤਰਸਾਂ ਪਾਣੀ ਨੂੰ,
ਦੇਖ ਤੇਰਾ ਮੁੱਖੜਾ ਸੋਹਣੀਏ ਚੰਨ ਵਰਗਾ।
ਤੈਨੂੰ ਸਾਂਭ ਸਾਂਭ ਕੇ ਰੱਖਣਾ ਦਿਲ ਵਿਚ,
ਚਾਹੁੰਦਾ ਤੈਨੂੰ ਖੋਣਾ ਨਹੀਂ।
ਦਿਲ ਦੇਖ ਮੇਰਾ ਬੱਸ ਸੋਹਣੀਏ,
ਮੈਂ ਬਹੁਤਾ ਸੋਹਣਾ ਨਹੀ।
ਮਾਸੂਮੀਅਤ ਤੇਰੀ ਮੋਂਹਦੀ ਮੈਨੂੰ,
ਤੇਰਾ ਦਿਲ ਨਿਆਣਿਆਂ ਵਰਗਾ ਏ।
ਗੱਲਾਂ ਤੇਰੀਆਂ ਮਿੱਠੀਆਂ ਮਿੱਠੀਆਂ,
ਜਿਵੇਂ ਮੀਂਹ ਮਿਸ਼ਰੀ ਦਾ ਵਰ੍ਹਦਾ ਏ।
ਮੇਰੇ ਨਾਂ ਕਰਦੇ ਤੂੰ ਦਿਲ ਆਪਣਾ,
ਛੱਡ ਅੰਮ੍ਰਿਤ ਤੜਪਾਉਣਾ ਨੀ,
ਦਿਲ ਦੇਖ ਮੇਰਾ ਬੱਸ ਸੋਹਣੀਏ,
ਮੈਂ ਬਹੁਤਾ ਸੋਹਣਾ ਨਹੀ।