ਬਹੁਤੀ ਚੁੱਪ ਵੀ ਚੰਗੀ ਨਹੀਂ ਹੁੰਦੀ

ਬਹੁਤੀ ਚੁੱਪ ਵੀ ਚੰਗੀ ਨਹੀਂ ਹੁੰਦੀ,

ਬੋਲਣਾਂ ਵੀ ਬਹੁਤਾ ਮਾੜਾ ਏ,

ਖਾਂਦੇ ਸਭ ਖੱਟੀ ਮਿਹਨਤ ਦੀ,

ਫੇਰ ਤੂੰ ਕਿਉਂ ਕਰਦਾ ਸਾੜਾ ਏਂ,

ਲੋਕਾਂ ਵਿੱਚ ਕਮੀਆਂ ਲੱਭਦਾ ਫਿਰਦੈਂ,

ਤੇਰੇ ਅੰਦਰ ਕੂੜ ਕਬਾੜਾ ਏ,

ਬਹੁਤੀ ਚੁੱਪ ਵੀ------------।

ਕਿਉਂ ਆਕੜ ਚੱਕੀ ਫਿਰਦਾ ਏੰ,

ਇਹਨੂੰ ਕਿੱਥੇ ਲੈ ਕੇ ਜਾਏਂਗਾ,

ਜਿੰਦਗੀ ਨੂੰ ਹੱਸ ਕੇ ਜਿਉਂ ਲੈ ਸੱਜਣਾਂ,

ਫੇਰ ਵੇਲੇ ਨੂੰ ਪਛਤਾਏਂਗਾ,

ਤੂੰ ਪਹਿਲਾਂ ਕਰ ਮਿਹਨਤ ਨੂੰ,

ਨਾਂ ਕੱਢਣਾਂ ਪੈਣਾਂ ਹਾੜਾ ਏ,

ਬਹੁਤੀ ਚੁੱਪ ਵੀ-------------।

ਛੱਡ ਵੈਰ ਵਿਰੋਧ ਤੇ ਸਾੜੇ ਨੂੰ,

ਨਾਂ ਨਫ਼ਰਤ ਕਰ ਤੂੰ ਮਾੜੇ ਨੂੰ,

ਸਦਾ ਹੱਕ ਦੀ ਕਰ ਕੇ ਖਾਇਆ ਕਰ,

ਤੂੰ ਰੱਬ ਦਾ ਸ਼ੁਕਰ ਮਨਾਇਆ ਕਰ,

ਤੂੰ ਖੁਸ਼ੀਆਂ ਨੂੰ ਸਦਾ ਟੋਲਿਆ ਕਰ,

ਸੰਸਾਰ ਦੁੱਖਾਂ ਦਾ ਵਾੜਾ ਏ,

ਬਹੁਤੀ ਚੁੱਪ ਵੀ ਚੰਗੀ ਨਹੀਂ ਹੁੰਦੀ,

ਬੋਲਣਾਂ ਵੀ ਬਹੁਤਾ ਮਾੜਾ ਏ।

📝 ਸੋਧ ਲਈ ਭੇਜੋ