ਬਹਿ ਕੇ ਗ਼ੈਰਾਂ ਕੋਲ਼ ਸਿਆਣਪ

ਬਹਿ ਕੇ ਗ਼ੈਰਾਂ ਕੋਲ਼ ਸਿਆਣਪ

ਕੀਤੀ ਨਈਂ ਢੋਲ ਸਿਆਣਪ

ਕਮਲ਼ੇ ਰਮਲ਼ੇ ਮੌਜਾਂ ਵਿਚ ਨੇਂ

ਸਾਨੂੰ ਗਈ ਰੋਲ਼ ਸਿਆਣਪ

ਮੈਂ ਕਹਿਨਾ ਵਾਂ ਦਿਲ ਦਾ ਬੂਹਾ

ਉਹ ਬਹਿੰਦਾ ਖੋਲ੍ਹ ਸਿਆਣਪ

ਇੱਕ ਦੂਜੇ ਤੋਂ ਦੋਵੇਂ ਘਰ ਈ 

ਬਹੁਤੀ ਬੈਠੇ ਘੋਲ਼ ਸਿਆਣਪ

ਜੇ ਤੇ ਗੱਲ ਸਿਆਣਪ ਦੀ ਏ 

ਆਜਾ ਲਈਏ ਤੋਲ ਸਿਆਣਪ

ਓਥੇ ਇਸ਼ਕ ਹੁਰਾਂ ਨੂੰ ਸੱਦ ਲਿਓ 

ਜਿੱਥੇ ਜਾਵੇ ਡੋਲ ਸਿਆਣਪ

ਜਿੰਨੀ ਜਿਸ ਵਿਚ ਹੋਵੇ ‘ਸੰਧੂ’

ਮੂੰਹੋਂ ਪੈਂਦੀ ਬੋਲ ਸਿਆਣਪ

📝 ਸੋਧ ਲਈ ਭੇਜੋ