ਬੈਠਾ ਮਾਰ ਪਥੱਲਾ ਹੂ

ਐਨ-ਇਸ਼ਕ ਅਸਾਂ ਨੂੰ ਲਿਸਿਆਂ ਜਾਤਾ,

ਬੈਠਾ ਮਾਰ ਪਥੱਲਾ ਹੂ

ਵਿਚ ਜਿਗਰ ਦੇ ਸੰਨ੍ਹ ਲਾਇਸੁ,

ਕੀਤੁਸੁ ਕੰਮ ਅਵੱਲਾ ਹੂ

ਜਾਂ ਅੰਦਰ ਵੜ ਝਾਤੀ ਪਾਈਸੁ,

ਡਿੱਠਾ ਯਾਰ ਇਕੱਲਾ ਹੂ

ਬਾਝੋਂ ਮੁਰਸ਼ਿਦ ਕਾਮਿਲ ਬਾਹੂ,

ਹੋਂਦੀ ਨਹੀਂ ਤਸੱਲਾ ਹੂ

📝 ਸੋਧ ਲਈ ਭੇਜੋ