ਬੈਠਾ ਉਹਦੇ ਨੇੜੇ ਕੀ

ਬੈਠਾ ਉਹਦੇ ਨੇੜੇ ਕੀ 

ਦਰਦ ਅਵੱਲੇ ਛੇੜੇ ਕੀ 

ਫ਼ਰਕ ਨੀ ਓਹਨੂੰ ਪੈਂਦਾ ਜੇ 

ਦੱਸ ਫਿਰ ਝਗੜੇ ਝੇੜੇ ਕੀ

ਨੀਂਹਾਂ ਪਿੱਟ ਖਲੋਈਆਂ ਨੇ 

ਐਸਾ ਉੱਘਿਆ ਵਿਹੜੇ ਕੀ

ਰਾਂਝਾ ਹੀਰ ਜੇ ਇੱਕੋ ਨੇ 

ਲੈ ਗਏ ਨੇ ਫਿਰ ਖੇੜੇ ਕੀ ?

ਅੱਖਾਂ ਦੇ ਸਾਂਹਵੇਂ

ਰੱਖਿਆ ਸ਼ਾਹ ਰਗ ਨੇੜੇ ਕੀ

📝 ਸੋਧ ਲਈ ਭੇਜੋ