ਸਿੱਖ ਗਏ ਨੇ ਸਾਰੇ ਬਜ਼ਾਰਾਂ ਦੀ ਬੋਲੀ
ਕੀਹਨੂੰ ਸੁਣਾਵਾਂ ਪਿਆਰਾਂ ਦੀ ਬੋਲੀ,
ਦੁਨੀਆਂ ਦੇ ਪਿੰਜਰੀਂ ਨੇ ਹਵਸਾਂ ਦੇ ਤੋਤੇ,
ਚੜ੍ਹ-ਚੜ੍ਹ ਕੇ ਬੋਲਣ ਵਿਕਾਰਾਂ ਦੀ ਬੋਲੀ,
ਨਾਮੁਰਾਦ ਅਹੁਰ ਹੀ ਮੁਲਜ਼ਮ ਨੇ ਖੁਦ ਜੋ,
ਦੱਸ ਕੀ ਉਹ ਬੋਲਣ ਬਿਮਾਰਾਂ ਦੀ ਬੋਲੀ,
ਵੇਖੀਂ ਨ ਕਰ ਲਈਂ ਯਕੀਂ ਐਵੇਂ ਕਾਫ਼ਿਰ,
ਸਮਝੀਂ ਜ਼ਰਾ ਕਿਰਦਾਰਾਂ ਦੀ ਬੋਲੀ।