ਚਮੜੀ ਜਿਵੇਂ ਤਿੜੀਆਂ ਚਿਪਰਾਂ 

ਜਿਉਂ ਬੁੱਲ੍ਹਾਂ 'ਤੇ ਸੋਕਾ 

ਦੋ ਨੈਣਾਂ ਦੇ ਖੂਹੋਂ ਭਰਿਆ 

ਖਾਰੇ ਲਹੂ ਦਾ ਬੋਕਾ 

ਮੈਨੂੰ ਡੰਗ ਕੇ ਲਾਲ ਗੁਲਾਬੀ 

ਹੋ ਗਏ ਕਾਲੇ ਸ਼ੀਸ਼ 

ਮੈਨੂੰ ਅਪਣਾ ਜੀਵਨ ਜਾਪੇ 

ਯਾਰਾਂ ਦੀ ਬਖ਼ਸ਼ੀਸ਼

📝 ਸੋਧ ਲਈ ਭੇਜੋ