ਬਖ਼ਤ ਨਾ ਵਿਕਦੇ ਮੁੱਲ

ਰੰਗਾ ਰੰਗ ਨੇ ਕਪਾਹ ਦੇ ਫੁੱਲ ਵੇ

ਕਦੇ ਬਖ਼ਤ ਨਾ ਵਿਕਦੇ ਮੁੱਲ ਵੇ

ਲੈਂਦੇ ਨਾ ਖ਼ਰੀਦ ? ਪਰ ਜੀਵੇਂ ਹਾਣੀਆਂ

ਕਰੀਏ ਤੇ ਕਰੀਏ, ਕੀ ਵੇ ਹਾਣੀਆਂ

ਕਰਨ ਨਾ ਦਿੰਦੇ ਉੱਚੀ ਸੀ ਵੇ ਹਾਣੀਆਂ

ਹੰਝੂ ਚੰਦਰੇ ਨੇ ਪੈਂਦੇ ਡੁੱਲ੍ਹ ਵੇ

ਕਿਤੇ ਬਖ਼ਤ ਨਾ ਵਿਕਦੇ ਮੁਲ ਵੇ

ਹੱਥ ਆਪਣੇ 'ਚ ਆਪਣੀ ਡੋਰ ਨਹੀਂ

ਜਿਹਦੇ ਹੱਥ ਵਿਚ, ਉਸ ਤੇ ਜ਼ੋਰ ਨਹੀਂ

ਲਿਖੀ ਧੁਰ ਦੀ ਤੇ ਹੋਂਦੀ ਹੋਰ ਨਹੀਂ

ਲੱਖ ਹਫ਼ੀਏ ਪਏ ਘੁਲ ਘੁਲ ਹਾਣੀਆਂ

ਰੰਗਾ ਰੰਗ ਨੇ ਕਪਾਹ ਦੇ ਫੁੱਲ ਹਾਣੀਆਂ।

ਮਿੱਟੀ ਢੋਈ ਕਿਸੇ ਚੱਕ ਫੇਰੇ

ਕਿਸੇ ਵਗ ਸਿਆਲਾਂ ਦੇ ਛੇੜੇ

ਜਦੋਂ ਬਖ਼ਤ ਨਾ ਹੋਣ ਚੰਗੇਰੇ

ਰਾਹ ਨੀਲੀਆਂ ਜਾਂਦੀਆਂ ਭੁੱਲ ਵੇ

ਰੰਗਾ ਰੰਗ ਨੇ ਕਪਾਹ ਦੇ ਫੁੱਲ ਵੇ

ਕਦੇ ਬਖ਼ਤ ਨਾ ਵਿਕਦੇ ਮੁੱਲ ਵੇ

📝 ਸੋਧ ਲਈ ਭੇਜੋ