ਔਹ ਦੀਵੇ ਬਲਦੇ ਵੀਰਾਂ ਦੇ। 

ਰੋਹ ਚਰਖ਼ ਪਾਰ ਸ਼ਮਸ਼ੀਰਾਂ ਦੇ।

ਜਿਸ ਡਾਢੇ ਪੌੜ ਦੀ ਧਮਕ ਸੁਣੇ 

ਲੰਘ ਆਈ ਘਾਟ ਅਖ਼ੀਰਾਂ ਦੇ। 

ਕਿਸ ਧੂੜ ਦੇ ਅੰਦਰ ਕੈਦ ਅਸੀਂ

ਕੁਝ ਕਦਮ ਉਦਾਸ ਫ਼ਕੀਰਾਂ ਦੇ। 

ਹੁਣ ਨਾਜ਼ਕ ਮਿਠੜੇ ਬੋਲ ਤਿਰੇ 

ਕੀ ਦੱਸਣੇ ਕਹਿਰ ਨਕੀਰਾਂ ਦੇ।

ਮੈਂ ਸਾਹਿਬਾਂ ਕਦੇ ਵੇਖ ਸਕਾਂ 

ਰੰਗ ਪਰੇ ਪਰੇ ਤਸਵੀਰਾਂ ਦੇ।

ਜਾਂ ਦਿਲ ਦੀ ਹਾਥ ਲੈ ਹੋਵੇ 

ਦਿਲ ਟੁੱਟ ਜਾਂਦੇ ਤਕਦੀਰਾਂ ਦੇ। 

ਕੋਈ ਵਾਹ ਫ਼ਜਰ ਦੇ ਕੇਸ ਰਿਹਾ 

ਕੁਝ ਛੋਟੇ ਜਿਗਰੇ ਭੀੜਾਂ ਦੇ।

ਕੀ ਸਿਖਰ ਦੁਪਹਿਰਾਂ ? ਹਜ਼ਰਾਂ ਤੋਂ 

ਜਦ ਖ਼ਾਲੀ ਨੈਣ ਸ਼ਮੀਰਾਂ ਦੇ।

ਸੰਞ ਹੋਇ ਬੇਆਸ ਹੈ ਤੁਰ ਜਾਂਦੀ 

ਦੋ ਘੁੱਟ ਮਿਲਦੇ ਨੀਰਾਂ ਦੇ।

ਦਿਲ ਵਾਲੇ ਕੱਫਨ ਪਏ ਸੀਂਦੇ 

ਕੁਝ ਖ਼ਾਨਗਾਹਾਂ ਦੀਆਂ ਲੀਰਾਂ ਦੇ।

ਔਹ ਦੀਵੇ ਬਲਦੇ ਵੀਰਾਂ ਦੇ

ਰੋਹ ਚਰਖ ਪਾਰ ਸ਼ਮਸ਼ੀਰਾਂ ਦੇ।

📝 ਸੋਧ ਲਈ ਭੇਜੋ