ਬਲ਼ਦੇ ਚਿਰਾਗਾਂ ਨੂੰ ਸਲਾਮ

ਇਹਨਾਂ ਬਲ਼ਦੇ ਚਿਰਾਗਾਂ ਨੂੰ ਸਲਾਮ

ਦਿਲ 'ਚ ਮਚਲਦੇ ਰਾਗਾਂ ਨੂੰ ਸਲਾਮ

ਥੋਡੇ ਵਰਗੇ ਬਈਮਾਨ ਹੰਸਾਂ 'ਚ ਬੈਠਕੇ

ਮੇਰੇ ਵਲੋਂ ਕਾਲੇ ਕਾਗਾਂ ਨੂੰ ਸਲਾਮ

ਬੀਨਾਂ   ਦਾ   ਸੁਨੇਹਾ   ਆਇਆ

ਲਿਖਿਐ....ਨਾਗਾਂ  ਨੂੰ  ਸਲਾਮ 

ਉਜਾੜਾਂ 'ਚ ਬੈਠ ਪੱਤਰ ਲਿਖਣਾ ਮੈਂ ਵੀ

ਲਿਖਣਾ ਤੇਰੇ ਬਾਗਾਂ ਨੂੰ ਸਲਾਮ

ਭੇਜੀ ਮੌਤ ਨੂੰ ਚਿੱਠੀ, ਜੇ ਨਾ ਪਹੁੰਚੀ

ਤਾਂ ਮਾੜੇ ਹੈਰੀ ਭਾਗਾਂ ਨੂੰ ਸਲਾਮ

📝 ਸੋਧ ਲਈ ਭੇਜੋ