ਸਾਡੇ ਘਰ ਯਾਰੋ ਇਕ

ਰਹਿੰਦਾ ਬਲੂੰਗੜਾ

ਨਿੱਕਾ ਇਹ ਬਲੂੰਗੜਾ

ਸੋਹਣਾ ਬਲੂੰਗੜਾ

ਚਿੱਟੇ ਕਾਲੇ ਡੱਬ ਨੇ

ਆਪ ਲਾਏ ਰੱਬ ਨੇ

ਬੜਾ ਹੀ ਫੱਬ ਫੱਬ

ਪੈਂਦਾ ਬਲੂੰਗੜਾ

ਸਾਡੇ ਘਰ ਯਾਰੋ ਇਕ

ਰਹਿੰਦਾ ਬਲੂੰਗੜਾ

ਦੁੱਧ ਪੀਵੇ ਰੱਜ ਕੇ

ਕੋਲ ਆਵੇ ਭੱਜ ਕੇ

ਢੁਕ ਢੁਕ ਸਾਡੇ ਨੇੜੇ

ਬਹਿੰਦਾ ਬਲੂੰਗੜਾ

ਸਾਡੇ ਘਰ ਯਾਰੋ ਇਕ

ਰਹਿੰਦਾ ਬਲੂੰਗੜਾ

ਮੇਜਾਂ ਥੱਲੇ ਵੜਦਾ

ਖੂਬ ਖੇਡਾਂ ਕਰਦਾ

ਡਿੱਗਦਾ ਉੱਠਦਾ

ਢਹਿੰਦਾ ਬਲੂੰਗੜਾ

ਸਾਡੇ ਘਰ ਯਾਰੋ ਇਕ

ਰਹਿੰਦਾ ਬਲੂੰਗੜਾ।

ਕੁੱਤਿਆਂ ਤੋਂ ਡਰਦਾ

ਝੱਟ ਘਰ ਵੜਦਾ

ਮਿਆਂਊਂ ਮਿਆਂਊਂ ਮਿਊਂ

ਕਹਿੰਦਾ ਬਲੂੰਗੜਾ

ਸਾਡੇ ਘਰ ਯਾਰੋ ਇਕ

ਰਹਿੰਦਾ ਬਲੂੰਗੜਾ

📝 ਸੋਧ ਲਈ ਭੇਜੋ