ਬੰਦਾ ਕਿੰਜ ਸੰਭਾਲੇ ਬੰਦੇ

ਬੰਦਾ ਕਿੰਜ ਸੰਭਾਲੇ ਬੰਦੇ 

ਜੋ ਨੇ ਸੱਪ ਤੇ ਨਾਲ਼ੇ ਬੰਦੇ

ਧੁੱਪ ਨੇ ਛਾਂ ਦੇ ਮੱਥੇ ਮਾਰੇ

ਕਰ ਕੇ ਨੀਲੇ ਕਾਲ਼ੇ ਬੰਦੇ

ਮੈਂ ਦੇਖੇ ਨੇ ਗਿੱਠ ਗਿੱਠ ਕੱਦ ਤੇ

ਹੱਥ ਹੱਥ ਜੀਭਾਂ ਵਾਲ਼ੇ ਬੰਦੇ

ਅੱਜ-ਕੱਲ੍ਹ ਤੇ ਤਕਦੀਰਾਂ ਤੋਂ ਵੀ 

ਵੱਧ ਨੇ ਬਾਰਾਂ ਤਾਲ਼ੇ ਬੰਦੇ

ਸੱਪ ਨਈਂ ਸੱਪ ਦੇ ਪਿਓ ਹੁੰਦੇ ਨੇ

ਬਹੁਤੇ ਭੋਲ਼ੇ ਭਾਲ਼ੇ ਬੰਦੇ

📝 ਸੋਧ ਲਈ ਭੇਜੋ