ਬੰਦੇ ਦਾ ਬੰਦਾ ਹੋਣਾ ਜ਼ਰੂਰੀ

ਬੰਦੇ ਦਾ ਬੰਦਾ ਹੋਣਾ ਜ਼ਰੂਰੀ ਹੈ  

ਬੰਦੇ ਤਾਂ ਸੱਚਾ ਹੋਣਾ ਜ਼ਰੂਰੀ ਹੈ  

ਬੰਦੇ ਦਾ ਬੰਦੇ ਦੇ ਕੰਮ ਹੋਣਾ ਜ਼ਰੂਰੀ ਹੈ  

ਕੀ ਰੱਖਿਐ ਜ਼ਾਤਾਂ ਪਾਤਾਂ ਵਿੱਚ  

ਮੈਂ ਜਾਤ ਪਾਤ ਨੂੰ ਨਹੀਂ ਮੰਨਦਾ  

ਸਭ ਦਾ ਮਿੱਤਰ ਹਾਂ  

ਸਭ ਨਾਲ ਰੋਟੀ ਦੀ ਸਾਂਝ ਹੈ  

ਮੈਂ ਤਾਂ ਸੀਰੀ ਨਾਲ ਬਹਿ ਕੇ ਵੀ ਰੋਟੀ ਖਾ ਲੈਂਦਾ  

ਘਰੇ ਆਏ ਨੂੰ ਨਾਲ ਕੁਰਸੀ ਤੇ ਬਿਠਾਉਂਦਾ  

  ਮੈਂ ਖੁੱਲ੍ਹੇ ਵਿਹਾਰ ਵਾਲਾ ਬੰਦਾ 

  ਗੁਰਬਾਣੀ ਨੂੰ ਮੰਨਦਾ 

 ਪਿੰਡ ਦੇ ਹਰ ਗੁਰਦੁਆਰੇ ਵਿੱਚ ਮੱਥਾ ਟੇਕਦਾ  

  ਧਰਮ ਤੇ ਜਾਤ ਦੀ ਬਹਿਸ ਨੂੰ ਇਕ ਗੱਲ ਨਾਲ ਮੁਕਾ ਦਿੰਦਾ

  ਅੱਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ  

 ਪਰ ਇਹ ਮੁੰਡੀਰ ਕੀ ਕਹਿੰਦੀ ਹੈ

ਪਿੰਡ ਵਿੱਚ ਇੱਕ ਗੁਰਦੁਆਰਾ ਹੋਣਾ ਚਾਹੀਦਾ  

ਭਲਾ ਦੱਸੋ ਇਹ ਕਿਵੇਂ ਹੋ ਸਕਦੈ  

ਹੁਣ ਜੱਟ ਵਿਹੜੇ ਵਾਲਿਆਂ ਦੇ ਗੁਰਦੁਆਰੇ  ਜਾਣਗੇ 

ਨਹੀਂ ਭਾਈ ਗੁਰਦੁਆਰਾ ਤਾਂ ਆਪਣਾ ਆਪਣਾ ਠੀਕ ਹੈ  

 ਉਦਾ ਰਲ ਮਿਲ ਕੇ ਰਹੋ 

  ਕੀ ਰੱਖਿਐ ਜਾਤਾਂ ਪਾਤਾਂ ਵਿੱਚ

📝 ਸੋਧ ਲਈ ਭੇਜੋ