ਬੱਸ ਬਹੁਤ ਹੋ ਗਿਆ

ਬੱਸ, ਬਹੁਤ ਹੋ ਗਿਆ ਹੈ, ਹੁਣ ਤਾਂ ਨਿਜ਼ਾਮ ਬਦਲੇ। 

ਇਹ ਰਾਜਕਾਜ ਸਾਰਾ, ਇਹ ਇੰਤਜ਼ਾਮ ਬਦਲੇ। 

ਇੱਕ ਦੂਸਰੇ ਨੂੰ ਕੱਲ੍ਹ ਸੀ, ਨੰਗਿਆਂ ਕਰਨ ਦਾ ਦਾਅਵਾ, 

ਅੱਜ ਰਾਤ ਰਹਿਬਰਾਂ ਨੇ, ਮਹਿਫ਼ਲ ਜਾਮ ਬਦਲੇ। 

ਅੱਜ ਕੱਲ੍ਹ ਤਾਂ ਫ਼ਲਸਫੇ ਤੇ, ਕਬਜ਼ਾ ਹੈ ਹਾਕਮਾਂ ਦਾ, 

ਜ਼ਿਹਨੀ ਗੁਲਾਮ ਰੱਖਦੇ, ਜਿਨਸੀ ਗੁਲਾਮ ਬਦਲੇ। 

ਇਕਸਾਰ ਕੀ ਰਹੇਗੀ, ਤਾਸੀਰ ਪਾਣੀਆਂ ਦੀ, 

ਜੀਵਨ ਦੀ ਇਸ ਨਦੀ ਨੇ, ਰਸਤੇ ਤਮਾਮ ਬਦਲੇ। 

ਫਿਰਦੀ ਹੈ ਬਣ ਸੰਵਰ ਕੇ, ਅੱਜ ਕਾਇਨਾਤ ਸਾਰੀ, 

ਸ਼ਾਇਦ ਕੋਈ ਸਿਤਾਰਾ, ਆਪਣਾ ਮੁਕਾਮ ਬਦਲੇ। 

📝 ਸੋਧ ਲਈ ਭੇਜੋ